ਸਤਿ ਸ੍ਰੀ ਅਕਾਲ ਦੋਸਤੋ
ਮੇਰਾ ਨਾਂਅ ਪਰਮੇਸ਼ਰ ਸਿੰਘ ਬੇਰ ਕਲਾਂ ਹੈ ਤੇ ਮੈਂ ਪਿਛਲੇ ਤਕਰੀਬਨ ਦੋ ਦਹਾਕੇ ਤੋਂ ਪੰਜਾਬੀ ਪੱਤਰਕਾਰੀ ਦੇ ਖੇਤਰ ਵਿਚ ਸੇਵਾਵਾਂ ਦੇ ਰਿਹਾ ਹਾਂ। ਮੇਰਾ ਪਿੰਡ ਬੇਰ ਕਲਾਂ ਹੈ ਜੋ ਕਿ ਲੁਧਿਆਣਾ ਜ਼ਿਲ੍ਹੇ ਦੀ ਪਾਇਲ ਤਹਿਸੀਲ ਵਿਚ ਮਲੌਦ ਕਸਬੇ ਦੇ ਨੇੜੇ ਸਥਿਤ ਹੈ। ਮੈਂ ਪਿਛਲੇ ਲੰਮੇਂ ਸਮੇਂ ਤੋਂ ਲੁਧਿਆਣਾ ਸ਼ਹਿਰ ਵਿਚ ਰਹਿ ਰਿਹਾ ਸੀ ਪਰ ਹੁਣ ਫਿਰ ਤੋਂ ਪਿੰਡ ਵਾਪਸੀ ਕਰਦਿਆਂ ਰਿਹਾਇਸ਼ ਪਿੰਡ ਬੇਰ ਕਲਾਂ ਵਿਖੇ ਲੈ ਆਂਦੀ ਹੈ।
ਪੱਤਰਕਾਰੀ ਦਾ ਮੇਰਾ ਸਫਰ ਰੋਜ਼ਾਨਾ ‘ਅੱਜ ਦੀ ਆਵਾਜ਼’ ਵਿਚ ਸੰਪਾਦਕੀ ਪੰਨੇ ’ਤੇ ਛਪਦੇ ਲੇਖਾਂ ਤੋਂ ਸ਼ੁਰੂ ਹੋਇਆ ਸੀ। ਪਿਛਲੇ 23-24 ਸਾਲਾਂ ਦੌਰਾਨ ਪਹਿਲਾਂ ਮੈਂ 10 ਸਾਲ ਦੇ ਕਰੀਬ ‘ਪੰਜਾਬੀ ਟ੍ਰਿਬਿਊਨ’ ਲਈ ਕੰਮ ਕਰਦਾ ਰਿਹਾ ਹਾਂ ਅਤੇ ਬਾਅਦ ਵਿਚ ਲਗਪਗ 10 ਸਾਲ ਹੀ ਰੋਜ਼ਾਨਾ ਅਜੀਤ ਵਾਸਤੇ ਲੁਧਿਆਣਾ ਤੋਂ ਬਤੌਰ ਪੱਤਰਕਾਰ ਸੇਵਾਵਾਂ ਦਿੱਤੀਆਂ ਹਨ।
ਇਸ ਦੌਰਾਨ ਮੈਂ ਪੰਜਾਬ ਦੀਆਂ ਪੇਂਡੂ ਖੇਡਾਂ ਤੋਂ ਲੈ ਕੇ ਕੌਮੀ ਖੇਡਾਂ ਦੇ ਟੂਰਨਾਮੈਂਟਾਂ ਦੀ ਕਵਰੇਜ ਕੀਤੀ ਹੈ। ਇਸ ਤੋਂ ਇਲਾਵਾ ਚੋਟੀ ਦੇ ਕੌਮਾਂਤਰੀ ਖੇਡ ਮੁਕਾਬਲਿਆਂ ਜਿਵੇਂ ਓਲੰਪਿਕ, ਰਾਸ਼ਟਰ ਮੰਡਲ ਖੇਡਾਂ, ਵਿਸ਼ਵ ਹਾਕੀ ਕੱਪ, ਵਿਸ਼ਵ ਫੁੱਟਬਾਲ ਕੱਪ ਆਦਿ ਬਾਰੇ ਮੇਰੇ ਲਿਖੇ ਹੋਏ ਵਿਸ਼ੇਸ਼ ਲੇਖ ਵੀ ਪੰਜਾਬੀ ਟ੍ਰਿਬਿਊਨ ਅਤੇ ਰੋਜ਼ਾਨਾ ਅਜੀਤ ਵਿਚ ਛਪਦੇ ਰਹੇ ਹਨ।
We have a team of 4 writers and one editor who manages this blog. The team is very enthusiastic and energetic. They all work from home but make sure to be tuned with all entertainment & news notifications so that this blog is up to date as much as possible.
We love our visitors and welcome their feedback and suggestions. Use our Contact Us page to tell us what we’re doing right or what we can improve on.
If you want to know more about the contents of this website, please do read our disclaimer. Also, check the privacy policy for any further details on this website.